Saturday, 10 March 2012

ਨੀ ਮਾਏਂ...

ਲਿਖ ਲੈਣ ਦੇ ਨੀ ਮਾਏਂ ,

ਦੱਸ ਲੈਣ ਦੇ ਨੀ ਮਾਏਂ ,


ਅਜ ਦੀ ਨਾਰੀ ਕਮਜ਼ੋਰ ਨਹੀ ,


ਅਜ ਦੀ ਔਰਤ ਸ਼ਕਤੀਸ਼ਾਲੀ ਏ ,


ਮੋਢੇ ਨਾਲ ਮੋਢਾ ਜੋੜ ਤੁਰ ਸਕਦੀ ਏ,


ਹਰ ਕਦਮ ਹਰ ਰਾਹ ਤੇ ,


ਕਹਿ ਲੈਣ ਦੇ ਨੀ ਮਾਏਂ ,

ਨਾ ਚੁਪ ਰਹਨ ਦੇ ਨੀ ਮਾਏਂ,


ਹੁਣ ਮਰਦ ਦੇ ਪੈਰ ਦੀ ਜੁੱਤੀ ਨਹੀ,


ਸਿਰ ਦਾ ਤਾਜ਼ ਅਖਵਾਵਾਂਗੀ,


ਹਰ ਖੇਤਰ ਵਿਚ ਮਰਦਾਂ ਦੇ ਨਾਲ ਚਲਕੇ ਵਿਖਾਵਾਂਗੀ,


ਅਜ ਮੈਨੂੰ ਹਰ ਸਚ ਕਹ ਲੈਣ ਦੇ ਨੀ ਮਾਏਂ,


ਸਹਿਨਸ਼ੀਲਤਾ ਵਾਲੀ ਪਿਟਾਰੀ ਖੋਲ ਲੈਣ ਦੇ ਨੀ ਮਾਏਂ,


ਨਹੀ ਬਣਾਂਗੀ ਬੋਜ ਬਾਬਲ ਤੇ ,


ਐਨਾ ਪੜ੍ਹ ਲਿਖ ਕੇ ਆਪਣੇ ਪੈਰੀਂ ਖੜ੍ਹ ਜਾਵਾਂਗੀ,


ਦਾਜ ਦੇ ਲੋਹ੍ਭੀਆਂ ਦੇ ਹੇਠ ਕਦੇ ਨਾ ਆਵਾਂਗੀ,


ਓਹਨਾ ਤੋਂ ਕੋਹਾਂ ਦੂਰ ਰਹਾਂਗੀ ਸਦਾ ,


ਜਿਹਨਾ ਦਾਜਾਂ ਵਾਸਤੇ ਜ਼ਮੀਰ ਆਪਣਾ ਗਿਰਾਇਆ ਏ,


ਡਟ ਕੇ ਸਾਹਮਣਾ ਕਰਾਂਗੀ ਓਹਨਾ ਕਮਜਾਤ ਮਰਦਾਂ ਦੀ,


ਜਿਹਨਾ ਔਰਤ ਦਾ ਨਾਮ ਮਿੱਟੀ ਵਿਚ ਰੁਲਾਇਆ ਏ,


ਜਿਹਨਾ ਆਪਣੀ ਹਵਸ ਲਈ ਬੇਇਜਤੀ ਦੀ ਸੂਲੀ ਚੜਾਇਆ ਏ,


ਨਹੀਂ ਮਾਏਂ ਅਜ ਨਾ ਰੋਕੀਂ ਮੈਨੂ,


ਦੱਸ ਲੈਣ ਦੇ ਇਸ ਜਗ ਨੂੰ ,


ਕਿ ਕਮਜ਼ੋਰ ਨਹੀਂ ਏ ਅੱਜ ਦੀ ਨਾਰੀ,


ਸ਼ਕਤੀ ਨਾਲ ਭਰਪੂਰ ਹੈ ਅੱਜ ਦੀ ਨਾਰੀ,


ਲੋੜ ਪੈਣ ਤੇ ਬਸ ਚੰਡੀ ਬਣ ਜਾਵਾਂਗੀ ,


ਹਰ ਕਦਮ ਸੰਗ ਮਰਦਾਂ ਦੇ ਚਲਦੀ ਜਾਵਾਂਗੀ,


ਨਹੀ ਕਮਜੋਰ ਅੱਜ ਦੀ ਨਾਰੀ...

~ ਤਨਵੀਰ ਸ਼ਰਮਾ ~

Friday, 9 March 2012

ਜਿੰਦਗੀ

 ਜਿੰਦਗੀ:
ਹਰ ਪਲ ਇਕ ਚੇਤਾਵਨੀ ਹੈ ਜਿੰਦਗੀ,
 ਇਕ ਮੁਸ਼ਕਿਲ ਪਾਰ ਤੇ ਦੂਜੀ ਕਰੇ ਇੰਤੇਜ਼ਾਰ ,
 ਕੁਝ ਖੁਸ਼ੀਆਂ ਤੇ ਕੁਝ ਦੁਖਾਂ ਦੀ ਮੋਹਤਾਜ਼ ਹੈ ਜਿੰਦਗੀ|               ...

ਕੌਣ ਹੈ ਤਨਵੀਰ ?


ਕੌਣ ਹੈ ਤਨਵੀਰ ?
ਮਾਂ ਦੀ ਮਮਤਾ ਦੀ ਕਰਜਦਾਰ ਹੈ ਤਨਵੀਰ,
ਪਾਪਾ ਦੇ ਸਿਰ ਦਾ ਤਾਜ਼ ਹੈ ਤਨਵੀਰ ,
ਛੋਟੀ ਭੈਣ ਲਈ ਗਲਤੀਆਂ ਕਰ ਇਕ ਸਬਕ ਹੈ ਤਨਵੀਰ ,
ਦੋਸਤਾਂ ਸਾਥੀਆਂ ਦਾ ਸਚਾ ਸੁਚਾ ਸਾਥ ਹੈ ਤਨਵੀਰ ,
ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸੀਬਤਾਂ ਦਾ ਅੰਤ ਹੈ ਤਨਵੀਰ ,
ਹਰ ਕੁਰੀਤੀ ਨਾਲ ਲੜਨ ਵਾਲੀ ਤਾਕਤ ਹੈ ਤਨਵੀਰ ,
ਕੌਣ ਕਹੰਦਾ ਹੈ ਕੀ ਤਨਵੀਰ ਦਾ ਕੋਈ ਵਜੂਦ ਨਹੀ ?
ਨਾਰੀ ਹੈ ਓਹ ਪਰ ਕਮਜ਼ੋਰ ਨਹੀ ,
ਕਿਸੇ ਦੇ ਇਸ਼ਾਰੇ ਤੇ ਖੇਡਣ ਵਾਲੀ ਗੁੱਡੀ ਦੀ ਓਹ ਡੋਰ ਨਹੀ,
ਪਰ ਹਾਂ ! ਦੋਸਤੀ, ਮਾਂ,ਬਾਪ, ਭੈਣ,ਭਰਾ ,
ਹਰ ਰਿਸ਼ਤਾ ਅਧੂਰਾ ਹੈ ਬਿਨ ਤਨਵੀਰ,
ਹਰ ਰਿਸ਼ਤਾ ਅਧੂਰਾ ਹੈ ਬਿਨ ਤਨਵੀਰ|


WRITTEN BY - TANVEER SHARMA