Friday, 9 March 2012

ਕੌਣ ਹੈ ਤਨਵੀਰ ?


ਕੌਣ ਹੈ ਤਨਵੀਰ ?
ਮਾਂ ਦੀ ਮਮਤਾ ਦੀ ਕਰਜਦਾਰ ਹੈ ਤਨਵੀਰ,
ਪਾਪਾ ਦੇ ਸਿਰ ਦਾ ਤਾਜ਼ ਹੈ ਤਨਵੀਰ ,
ਛੋਟੀ ਭੈਣ ਲਈ ਗਲਤੀਆਂ ਕਰ ਇਕ ਸਬਕ ਹੈ ਤਨਵੀਰ ,
ਦੋਸਤਾਂ ਸਾਥੀਆਂ ਦਾ ਸਚਾ ਸੁਚਾ ਸਾਥ ਹੈ ਤਨਵੀਰ ,
ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸੀਬਤਾਂ ਦਾ ਅੰਤ ਹੈ ਤਨਵੀਰ ,
ਹਰ ਕੁਰੀਤੀ ਨਾਲ ਲੜਨ ਵਾਲੀ ਤਾਕਤ ਹੈ ਤਨਵੀਰ ,
ਕੌਣ ਕਹੰਦਾ ਹੈ ਕੀ ਤਨਵੀਰ ਦਾ ਕੋਈ ਵਜੂਦ ਨਹੀ ?
ਨਾਰੀ ਹੈ ਓਹ ਪਰ ਕਮਜ਼ੋਰ ਨਹੀ ,
ਕਿਸੇ ਦੇ ਇਸ਼ਾਰੇ ਤੇ ਖੇਡਣ ਵਾਲੀ ਗੁੱਡੀ ਦੀ ਓਹ ਡੋਰ ਨਹੀ,
ਪਰ ਹਾਂ ! ਦੋਸਤੀ, ਮਾਂ,ਬਾਪ, ਭੈਣ,ਭਰਾ ,
ਹਰ ਰਿਸ਼ਤਾ ਅਧੂਰਾ ਹੈ ਬਿਨ ਤਨਵੀਰ,
ਹਰ ਰਿਸ਼ਤਾ ਅਧੂਰਾ ਹੈ ਬਿਨ ਤਨਵੀਰ|


WRITTEN BY - TANVEER SHARMA

No comments:

Post a Comment