Thursday, 15 November 2012

ਚੁਪ ਨਾ ਰਹਾਂਗੀ

ਮੇਰੀ ਚੁੱਪੀ ਨੇ ਚੀਕ-ਚੀਕ ਆਖਿਆ ,
ਚੁਪ ਨਾ ਰਹਾਂਗੀ , ਹੋਰ ਨਾ ਸਹਾਰਾਂਗੀ,
ਘੁਟਨਾ ਮੈਨੂੰ ਮੰਜੂਰ ਨਹੀਂ,
ਮੈਂ ਸਚ ਵਾਲਾ ਰਾਹ ਮਾਪਾਂਗੀ,
ਮੈਂ ਸਚਾਈ ਵਾਲੇ ਸ਼ੀਸ਼ੇ ਵਿਚੋਂ ਝਾਕਾਂਗੀ,
ਚੁਪ ਨਾ ਰਹਾਂਗੀ ਮੈਂ, ਚੁਪ ਨਾ ਰਹਾਂਗੀ....
ਝੂਠ ਦੇ ਕਮਰੇ ਵਿਚ ਜੇ ਬੰਦ ਕਰੋਂਗੇ ,
ਤਾਂ ਮੈਂ ਸਚ ਦੀ ਤਾਕਤ ਨਾਲ
ਤੋੜ ਗਿਰਾਵਾਂਗੀ ਹਰ ਦੀਵਾਰ,
ਧੋਖੇ , ਫਰੇਬ ਤੇ ਅਨਿਆਂ ਸਹਿਣ ਵਾਲੀ ਕਿਤਾਬ ਜੇ ਪੜ੍ਹਾਓਨ੍ਗੇ ,
ਤਾਂ ਹਰ ਵਰਕਾ ਕਤਰਾ-ਕਤਰਾ ਕਰ ਦੇਵਾਂਗੀ ,
ਮੇਰੀ ਚੁੱਪੀ ਨੇ ਚੀਕ ਚੀਕ ਆਖਿਆ ,
ਚੁਪ ਨਾ ਰਹਾਂਗੀ , ਅਤਿਆਚਾਰ ਨਾ ਸਹਾਂਗੀ,
ਚੁਪ ਨਾ ਰਹਾਂਗੀ , ਚੁਪ ਨਾ ਰਹਾਂਗੀ...

No comments:

Post a Comment